ਲੋੜਵੰਦਾਂ ਨੂੰ ਘਰ ਘਰ ਜਾ ਕੇ ਦਵਾਈਆਂ ਪਹੁੰਚਾ ਰਿਹਾ ਫਿਲੌਰ ਦਾ ਸ਼ਨੀ ਮੈਡੀਕੋਜ 

ਲੋੜਵੰਦਾਂ ਨੂੰ ਘਰ ਘਰ ਜਾ ਕੇ ਦਵਾਈਆਂ ਪਹੁੰਚਾ ਰਿਹਾ ਫਿਲੌਰ ਦਾ ਸ਼ਨੀ ਮੈਡੀਕੋਜ 

ਫਿਲੌਰ, 27 ਮਾਰਚ, (ਨਿਊਜ85ਪੰਜਾਬ) – ਕੋਰੋਨਾ ਵਾਇਰਸ ਕਾਰਨ ਪੂਰਾ ਦੇਸ਼ 14 ਅਪ੍ਰੈਲ ਤੱਕ ਲਾਕ ਡਾਊਨ ਹੈ। ਇਸ ਲਾਕ ਡਾਊਨ ਕਾਰਨ ਫਿਲੌਰ ਇਲਾਕੇ ਅੰਦਰ ਲੋਕਾਂ ਨੂੰ ਦਵਾਈਆਂ ਸੰਬੰਧੀ ਕੋਈ ਮੁਸ਼ਕਲ ਪੇਸ਼ ਨਾ ਆਵੇ ਇਸ ਲਈ ਸ਼ਨੀ ਮੈਡੀਕੋਜ ਤਲਵਣ ਰੋਡ ਫਿਲੌਰ ਵਲੋਂ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਲੋਕਾਂ ਨੂੰ ਘਰ ਘਰ ਜਾ ਕੇ ਦਵਾਈਆਂ ਪਹੁੰਚਾਈਆਂ ਜਾ ਰਹੀਆਂ ਹਨ। ਸ਼ਨੀ ਮੈਡੀਕੋਜ ਦੇ ਮਾਲਕ ਡਾ. ਮਲਕੀਤ ਸਿੰਘ ਨੇ ਦੱਸਿਆਂ ਕਿ ਲੋਕਾਂ ਦੀ ਸਹੂਲਤ ਲਈ ਸ਼ਨੀ ਮੈਡੀਕੋਜ ਵਲੋਂ ਡਾ. ਨਵਦੀਪ ਸਿਘ ਅਤੇ ਸੰਦੀਪ ਕੁਮਾਰ ਵਲੋਂ ਜਰੂਰਤਮੰਦ ਲੋਕਾਂ ਨੂੰ ਦਵਾਈਆਂ ਉਨ੍ਹਾਂ ਦੇ ਘਰ ਪਹੁੰਚਾਇਆ ਜਾ ਰਹੀਆਂ ਹਨ। ਇਸ ਮੌਕੇ ਡਾ. ਨਵਦੀਪ ਸਿੰਘ ਸ਼ਨੀ ਨੇ ਦੱਸਿਆਂ ਕਿ ਉਹ ਪਿੰਡ ਸ਼ਾਹਪੁਰ, ਪਿੰਡ ਨੰਗਲ, ਪਿੰਡ ਰਾਮਗੜ੍ਹ, ਸ਼ਹਿਰ ਫਿਲੌਰ, ਆਲੋਵਾਲ, ਭੋਲੇਵਾਲ ਆਦਿ ਸਾਰੇ ਇਲਾਕੇ ਅੰਦਰ ਲੋੜਵੰਦ ਮਰੀਜਾਂ ਨੂੰ ਦਵਾਈ ਪਹੁੰਚਾ ਰਹੇ ਹਨ ਤਾ ਜੋ ਕਿਸੇ ਵੀ ਮਰੀਜ਼ ਨੂੰ ਕਿਸੇ ਕਿਸਮ ਦੀ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਡਾ. ਮਲਕੀਤ ਸਿੰਘ ਨੇ ਕਿਹਾ ਕਿ ਇਸ ਆਫ਼ਤ ਦੀ ਘੜੀ ਅੰਦਰ ਉਹ ਲੋਕਾਂ ਦੇ ਨਾਲ ਖੜੇ ਹਨ। ਉਨ੍ਹਾਂ ਇਲਾਕਾਂ ਨਿਵਾਸੀਆਂ ਨੂੰ ਅਪੀਲ ਵੀ ਕੀਤੀ ਕਿ ਉਹ ਸਰਕਾਰ ਦਾ ਸਹਿਯੋਗ ਕਰਦੇ ਹੋਏ ਘਰਾਂ ਦੇ ਅੰਦਰ ਹੀ ਰਹਿਣ ਤਾ ਜੋ ਕੋਰੋਨਾ ਵਾਇਰਸ ਮਹਾਂਮਾਰੀ ਤੇ ਜਲਦ ਕਾਬੂ ਪਾਇਆ ਜਾ ਸਕੇ।


 

super visa